ਨਿਸ਼ਾਨੇਬਾਜ਼ੀ: ਵਿਜੈਵੀਰ ਨੇ ਭਾਰਤ ਨੂੰ ਚੌਥਾ ਸੋਨ ਤਗ਼ਮਾ ਦਿਵਾਇਆ
ਭਾਰਤੀ ਨਿਸ਼ਾਨੇਬਾਜ਼ ਵਿਜੈਵੀਰ ਸਿੱਧੂ ਨੇ ਅੱਜ ਇੱਥੇ ਪੁਰਸ਼ਾਂ ਦੇ 25 ਮੀਟਰ ਰੈਪਿਡ-ਫਾਇਰ ਪਿਸਟਲ ਮੁਕਾਬਲੇ ਵਿੱਚ ਸਿਖਰਲਾ ਸਥਾਨ ਹਾਸਲ ਕਰਕੇ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਭਾਰਤ ਨੂੰ ਚੌਥਾ ਸੋਨ ਤਗ਼ਮਾ ਦਿਵਾਇਆ ਹੈ। ਵਿਜੈਵੀਰ ਨੇ ਘੱਟ ਸਕੋਰ ਵਾਲੇ ਪਰ ਰੋਮਾਂਚਕ ਫਾਈਨਲ ਦੇ ਅੱਠ ਸੀਰੀਜ਼ ਵਾਲੇ ਮੁਕਾਬਲੇ ਵਿੱਚ 29 ਅੰਕ ਹਾਸਲ ਕੀਤੇ।