ਮਾਣਮੱਤਾ ਓਲੰਪੀਅਨ ਗੁਰਬਚਨ ਸਿੰਘ ਰੰਧਾਵਾ
“ਗੁਰਬਚਨ ਸਿੰਘ ਜਿੰਨਾ ਤਕੜਾ ਅਥਲੀਟ ਸੀ, ਓਨਾ ਹੀ ਤਕੜਾ ਗਾਲੜੀ”।
ਇਹ ਪਹਿਲਾ ਫਿਕਰਾ ਸੀ ਜੋ ਮੈਂ ਸਾਹਿਤਕ ਰਸਾਲੇ ‘ਆਰਸੀ’ ਵਿਚ ਉਹਦੇ ਪਲੇਠੇ ਰੇਖਾ ਚਿੱਤਰ `ਚ ਲਿਖਿਆ। ਦੂਜਾ ਫਿਕਰਾ ਸੀ, “ਉਹ ਇਕੋ ਸਾਹ ਛੜਿਆਂ ਦੇ ਸ਼ੌਕ ਤੋਂ ਲੈ ਕੇ ਓਲੰਪਿਕ ਦੀ ਫਾਈਨਲ ਦੌੜ ਤੱਕ ਗੱਲਾਂ ਕਰੀ ਜਾਂਦਾ ਹੈ।”